Listen "ਕਹਾਣੀ ਵਿਸ਼ਵਾਸ - Punjabi Kahani Vishwas - Ranjodh Singh - Radio Haanji"
Episode Synopsis
ਕਹਿੰਦੇ ਨੇ ਵਿਸ਼ਵਾਸ ਤੇ ਹੀ ਦੁਨੀਆਂ ਕਾਇਮ ਹੈ, ਅਸੀਂ ਬਹੁਤ ਤਰਾਂ ਦੇ ਵਿਸ਼ਵਾਸਾਂ ਦੇ ਆਸਰੇ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ ਪਰ ਸਭ ਤੋਂ ਜਿਆਦਾ ਵੱਡਾ ਵਿਸ਼ਵਾਸ ਅਸੀਂ ਰੱਬ ਉੱਤੇ ਕਰਦੇ ਹਾਂ, ਧਰਮ ਕੋਈ ਵੀ ਹੋਵੇ ਤੁਸੀਂ ਕਿਸੇ ਵੀ ਰੱਬ ਨੂੰ ਜਾਂ ਦੇਵੀ ਦੇਵਤੇ ਦੇ ਉਪਾਸਕ ਹੋਵੋ, ਪਰ ਜ਼ਿਆਦਾਤਰ ਲੋਕ ਇਹ ਮੰਨਦੇ ਹਨ ਕਿ ਕੋਈ ਸ਼ਕਤੀ ਹੈ ਜੋ ਉਸਨੂੰ ਵੇਖ ਰਹੀ ਹੈ, ਜੋ ਉਸਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਦਿਨ-ਰਾਤ ਹਰ ਪਲ ਨਾਲ ਹੁੰਦੀ ਹੈ, ਜਦੋਂ ਸਾਡੇ ਮਾੜੇ ਵਿੱਚ ਵੀ ਕੋਈ ਚੰਗੀ ਚੀਜ਼ ਵਾਪਰਦੀ ਹੈ, ਜਾਂ ਅਸੀਂ ਮਾੜੀਆਂ ਘਟਨਾਵਾਂ ਵਿੱਚੋਂ ਉਭਰਦੇ ਹਾਂ ਤਾਂ ਸਾਨੂੰ ਇੰਞ ਜਾਪਦਾ ਹੈ ਕਿ ਇਸਤੋਂ ਵੀ ਮਾੜ੍ਹਾ ਹੋ ਸਕਦਾ ਸੀ, ਪਰ ਉਸ ਰੱਬ ਨੇ, ਪ੍ਰਮਾਤਮਾ ਨੇ ਜਿਸਤੇ ਸਾਡਾ ਯਕੀਨ ਹੈ ਸਾਡੀ ਰੱਖਿਆ ਕੀਤੀ ਅਤੇ ਅਸੀਂ ਇਸ ਲਈ ਉਸਦੇ ਸ਼ੁਕਰਗੁਜਾਰ ਹੁੰਦੇ ਹਾਂ, ਅਸਲ ਵਿੱਚ ਇਹ ਸਾਰੀ ਖੇਡ ਵਿਸ਼ਵਾਸ ਦੀ ਹੈ, ਜਿਵੇਂ ਇੱਕ ਬੱਚੇ ਨੂੰ ਵਿਸ਼ਵਾਸ ਹੈ ਕਿ ਉਸਦੇ ਮਾਤਾ-ਪਿਤਾ ਉਸਦੇ ਨਾਲ ਹਨ ਅਤੇ ਉਹ ਕਦੇ ਉਸਨੂੰ ਕੁੱਝ ਨਹੀਂ ਹੋਣ ਦੇਣਗੇ, ਹਰ ਤਰ੍ਹਾਂ ਦੀ ਮੁਸ਼ਕਿਲ ਵਿੱਚੋ ਬਾਹਰ ਕੱਢ ਲੈਣਗੇ, ਇਸੇ ਤਰ੍ਹਾਂ ਦਾ ਵਿਸ਼ਵਾਸ ਸਾਨੂੰ ਉਸ ਪ੍ਰਮਾਤਮਾ ਤੇ ਹੁੰਦਾ ਹੈ ਅਤੇ ਇਹ ਵਿਸ਼ਵਾਸ ਹੀ ਹੈ ਜੋ ਸਾਨੂੰ ਹਰ ਸਮੇਂ ਇਹ ਅਹਿਸਾਸ ਕਰਾਉਂਦਾ ਹੈ ਕਿ ਡਰ ਨਾ ਉਹ ਹੈ ਤੇਰੇ ਨਾਲ...
ZARZA We are Zarza, the prestigious firm behind major projects in information technology.