ਤਲਵਿੰਦਰ ਕੌਰ ਦਾ ਐਰਾਰਟ ਕੌਂਸਲ ਦੀ ਡਿਪਟੀ ਮੇਅਰ ਬਣਨਾ ਸਾਡੇ ਭਾਈਚਾਰੇ ਲਈ 'ਮਾਣ ਵਾਲ਼ੀ ਗੱਲ' - Radio Haanji

20/11/2025 30 min Temporada 1 Episodio 2598
ਤਲਵਿੰਦਰ ਕੌਰ ਦਾ ਐਰਾਰਟ ਕੌਂਸਲ ਦੀ ਡਿਪਟੀ ਮੇਅਰ ਬਣਨਾ ਸਾਡੇ ਭਾਈਚਾਰੇ ਲਈ 'ਮਾਣ ਵਾਲ਼ੀ ਗੱਲ' - Radio Haanji

Listen "ਤਲਵਿੰਦਰ ਕੌਰ ਦਾ ਐਰਾਰਟ ਕੌਂਸਲ ਦੀ ਡਿਪਟੀ ਮੇਅਰ ਬਣਨਾ ਸਾਡੇ ਭਾਈਚਾਰੇ ਲਈ 'ਮਾਣ ਵਾਲ਼ੀ ਗੱਲ' - Radio Haanji"

Episode Synopsis

ਤਲਵਿੰਦਰ ਕੌਰ, ਵਿਕਟੋਰੀਆ ਦੀ ਐਰਾਰਟ ਰੂਰਲ ਸਿਟੀ ਕੌਂਸਲ ਦੀ ਡਿਪਟੀ ਮੇਅਰ ਬਣਨ ਵਾਲ਼ੀ ਪਹਿਲੀ ਪੰਜਾਬੀ ਲੀਡਰ ਹੈ। 
ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਦੇ ਪਿਛੋਕੜ ਵਾਲੀ ਤਲਵਿੰਦਰ ਪਿਛਲੇ ਸਾਲ ਕੌਂਸਲਰ ਵਜੋਂ ਚੋਣ ਜਿੱਤੀ ਸੀ। 
ਪਿਛਲੇ ਦਿਨੀਂ ਐਰਾਰਟ ਕੌਂਸਲ ਦੀ ਬੈਠਕ ਦੌਰਾਨ ਬੋਬ ਸੈਂਡਰਜ਼ ਨੂੰ ਮੇਅਰ ਅਤੇ ਤਲਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ।
ਦੱਸਣਯੋਗ ਹੈ ਕਿ ਤਲਵਿੰਦਰ 2008 ਵਿੱਚ ਆਪਣੇ ਪਤੀ ਕਰਮਵੀਰ ਸਿੰਘ ਨਾਲ਼ ਵਿਦਿਆਰਥੀ ਵੀਜ਼ੇ ਉੱਤੇ ਆਸਟ੍ਰੇਲੀਆ ਆਈ ਸੀ। 
ਰੇਡੀਓ ਹਾਂਜੀ ਨਾਲ਼ ਗੱਲ ਕਰਦਿਆਂ ਉਸਨੇ ਕਿਹਾ ਕਿ ਡਿਪਟੀ ਮੇਅਰ ਵਜੋਂ ਚੁਣਿਆ ਜਾਣਾ ਉਸ ਲਈ ਇੱਕ ਮਾਣਮੱਤੀ ਪ੍ਰਾਪਤੀ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ਼ ਨਿਭਾ ਰਹੀ ਹੈ। ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ.....

More episodes of the podcast Radio Haanji Podcast