Listen "17 Dec, World NEWS - Gautam Kapil - Radio Haanji"
Episode Synopsis
ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ, ਕਰਿਸਟੀਆ ਫਰੀਲੈਂਡ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਜਦੋਂ ਮੁਲਕ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਫਰੀਲੈਂਡ ਵਿਚਾਲੇ ਕਈ ਦਿਨਾਂ ਤੋਂ ਕਸ਼ੀਦਗੀ ਜਾਰੀ ਸੀ। ਅਸਤੀਫ਼ੇ ਦੇ ਬਾਅਦ, ਫਰੀਲੈਂਡ ਨੇ ਕਿਹਾ ਕਿ ਉਹ ਅਗਲੀ ਚੋਣ ਵਿੱਚ ਆਪਣੇ ਪੁਰਾਣੇ ਹਲਕੇ ਤੋਂ ਹੀ ਚੁਣਾਅ ਲੜੇਗੀ। ਇਸ ਤੋਂ ਪਹਿਲਾਂ, ਕੈਨੇਡਾ ਦੇ ਆਵਾਸ ਮੰਤਰੀ ਸਿਆਨ ਫਰੇਜਰ ਨੇ ਵੀ ਅਸਤੀਫ਼ਾ ਦਿੱਤਾ ਸੀ। ਇਹ ਦੋਹਾਂ ਅਸਤੀਫ਼ੇ ਟਰੂਡੋ ਦੀ ਸਰਕਾਰ ਲਈ ਖ਼ਤਰੇ ਦਾ ਸੰਕੇਤ ਮੰਨੇ ਜਾ ਰਹੇ ਹਨ।
ZARZA We are Zarza, the prestigious firm behind major projects in information technology.