ਕੀ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਸਬੰਧੀ ਨਵਾਂ ਬਦਲਾਅ ਕਾਰਾਗਰ ਸਾਬਿਤ ਹੋਵੇਗਾ? - The Talk Show - Radio Haanji

11/12/2025 1h 22min Temporada 1 Episodio 2675
ਕੀ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਸਬੰਧੀ ਨਵਾਂ ਬਦਲਾਅ ਕਾਰਾਗਰ ਸਾਬਿਤ ਹੋਵੇਗਾ? - The Talk Show - Radio Haanji

Listen "ਕੀ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਸਬੰਧੀ ਨਵਾਂ ਬਦਲਾਅ ਕਾਰਾਗਰ ਸਾਬਿਤ ਹੋਵੇਗਾ? - The Talk Show - Radio Haanji"

Episode Synopsis

ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਸਬੰਧੀ ਨਵੇਂ ਸੋਸ਼ਲ ਮੀਡੀਆ ਕਾਨੂੰਨ ਲਾਗੂ ਹੋ ਗਏ ਹਨ ਜਿਸ ਦੌਰਾਨ ਮਾਹਿਰਾਂ ਵੱਲੋਂ ਬੱਚਿਆਂ ਦੇ ਨਾਲ਼-ਨਾਲ਼ ਮਾਪਿਆਂ ਨੂੰ ਵੀ ਸੋਸ਼ਲ ਮੀਡੀਆ ਦੀ 'ਗੁਲਾਮੀ' ਛੱਡਣ ਦੀ ਸਲਾਹ ਦਿੱਤੀ ਜਾ ਰਹੀ ਹੈ। 
ਸਰਕਾਰ ਨੇ ਫੈਸਲਾ ਲਿਆ ਹੈ ਕਿ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਹੁਣ ਵੱਡੀਆਂ ਸੋਸ਼ਲ ਮੀਡੀਆ ਐਪਾਂ ’ਤੇ ਖਾਤੇ ਬਣਾਉਣ ਦੀ ਇਜਾਜ਼ਤ ਨਹੀਂ ਹੋਵੇਗੀ। 
Facebook, Instagram, TikTok, YouTube, Snapchat ਅਤੇ ਹੋਰ ਮੁੱਖ ਪਲੇਟਫਾਰਮਾਂ ਨੂੰ ਕਾਨੂੰਨੀ ਤੌਰ ’ਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਬੱਚੇ ਖਾਤੇ ਨਾ ਬਣਾਉਣ — ਨਹੀਂ ਤਾਂ ਉਨ੍ਹਾਂ ’ਤੇ 50 ਮਿਲੀਅਨ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ।
ਇਸਦੇ ਨਾਲ, ਜਿਨ੍ਹਾਂ ਬੱਚਿਆਂ ਦੇ ਖਾਤੇ ਪਹਿਲਾਂ ਤੋਂ ਹਨ, ਉਹ ਵੀ ਬੰਦ ਕੀਤੇ ਜਾਣਗੇ, ਕਿਉਂਕਿ ਸਬੰਧਿਤ ਪਲੇਟਫਾਰਮ ਉਮਰ ਦੀ ਜਾਂਚ ਲਈ ID ਜਾਂ AI ਅਧਾਰਿਤ ਤਰੀਕੇ ਵਰਤਣਗੇ।
ਮਹੱਤਵਪੂਰਨ ਗੱਲ ਇਹ ਵੀ ਹੈ ਕਿ ਬੱਚਿਆਂ ਨੂੰ ਸੋਸ਼ਲ ਮੀਡੀਆ ਐਪਾਂ ਵੇਖਣ ਤੋਂ ਨਹੀਂ ਰੋਕਿਆ ਗਿਆ — ਉਹ ਬਿਨਾਂ 'ਲਾਗਿਨ' ਕੀਤੇ ਜਨਤਕ ਸਮੱਗਰੀ ਫਿਰ ਵੀ ਦੇਖ ਸਕਦੇ ਹਨ।
ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਨੌਜਵਾਨਾਂ ਨੂੰ 'ਡੂਮਸਕ੍ਰੋਲਿੰਗ', 'ਆਨਲਾਈਨ ਲਤ' ਅਤੇ 'ਸਾਇਬਰਬੁਲੀਅੰਗ' ਤੋਂ ਬਚਾਉਣ ਲਈ  ਸਹਾਈ ਸਾਬਿਤ ਹੋਵੇਗਾ, ਹਾਲਾਂਕਿ ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਹਰ ਪਲੇਟਫਾਰਮ ਦੇ ਉਮਰ-ਜਾਂਚ ਦੇ ਤਰੀਕੇ ਵੱਖ ਹਨ, ਇਸ ਕਰਕੇ ਨਿਯਮ ਪੂਰੀ ਤਰਾਂਹ ਲਾਗੂ ਕਰਨੇ ਮੁਸ਼ਕਿਲ ਹੋਣਗੇ।
ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਸੇ ਵਿਸ਼ੇ 'ਤੇ ਚਰਚਾ ਕਰ ਰਹੇ ਹਨ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ ਜਿਸ ਵਿੱਚ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ....

More episodes of the podcast Radio Haanji Podcast