Listen "ਕਹਾਣੀ ਮਾਇਆਜਾਲ - Mayajaal Punjabi Kahani - Ranjodh Singh"
Episode Synopsis
ਮਨੁੱਖ ਦੀ ਆਦਤ ਵੀ ਹੈ ਅਤੇ ਹਸਰਤ ਵੀ ਉਹ ਸਭ ਹਾਸਿਲ ਕਰਨਾ ਜੋ ਉਸ ਕੋਲ ਨਹੀਂ ਹੈ, ਇੱਕ ਵਧੀਆ ਜ਼ਿੰਦਗੀ, ਐਸ਼ੋ ਅਰਾਮ, ਦੁਨੀਆ ਦੀ ਹਰ ਉਹ ਛੈਅ ਜੋ ਉਸਨੂੰ ਲੱਗਦਾ ਹੈ ਕਿ ਉਸਨੂੰ ਖੁਸ਼ੀ ਦੇ ਸਕਦੀ ਹੈ, ਇੱਕ ਵਾਰੀ ਕੋਈ ਚੀਜ਼ ਹਾਸਿਲ ਕਰਨ ਦੀ ਇੱਛਾ ਜੇਕਰ ਕਿਸੇ ਵੀ ਇਨਸਾਨ ਦੇ ਅੰਦਰ ਪੈਦਾ ਹੋ ਜਾਵੇ ਤਾਂ ਫਿਰ ਆਪਣੀ ਬਣਦੀ ਵਾਹ ਉਸਨੂੰ ਹਾਸਿਲ ਕਰਨ ਲਈ ਲਾ ਦੇਂਦਾ ਹੈ, ਪਰ ਐਥੇ ਇੱਕ ਗੱਲ ਸਮਝਣ ਯੋਗ ਹੈ ਕਿ ਹਰ ਇਕ ਚੀਜ਼ ਜੋ ਖੁਸ਼ੀ ਦੇਂਦੀ ਪ੍ਰਤੀਤ ਹੁੰਦੀ ਹੈ ਉਸਦੀ ਇੱਕ ਕੀਮਤ ਹੁੰਦੀ ਹੈ, ਜੋ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਹਾਸਿਲ ਕਰਨਾ ਚਾਹੁੰਦੇ ਹਾਂ ਉਸ ਲਈ ਸਾਨੂੰ ਕੋਈ ਨਾ ਬਣਦੀ ਕੀਮਤ ਅਦਾ ਕਰਨੀ ਪੈਂਦੀ ਹੈ, ਤੇ ਜਦੋਂ ਖਾਹਿਸ਼ਾਂ ਦਾ ਪਰਿੰਦਾ ਜ਼ਿਆਦਾ ਉੱਚੀਆਂ ਉਡਾਰੀਆਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਅਕਸਰ ਹੀ ਕੈਦ ਹੋ ਜਾਂਦਾ ਹੈ, ਸ਼ੁਰੂਵਾਤ ਵਿੱਚ ਇਹ ਕੈਦ, ਕੈਦ ਨਹੀਂ ਜਾਪਦੀ ਪਰ ਜਿਵੇਂ-ਜਿਵੇਂ ਉਹ ਇਸ ਮਾਇਆਜਾਲ ਵਿੱਚ ਫਸਦਾ ਜਾਂਦਾ ਹੈ ਫਿਰ ਪਿੱਛੇ ਮੁੜਨ ਦੇ ਰਾਹ ਵੀ ਬੰਦ ਹੁੰਦੇ ਜਾਂਦੇ ਹਨ, ਅੱਜ ਦੀ ਕਹਾਣੀ ਸਾਨੂੰ ਇਸੇ ਮਾਇਆਜਾਲ ਬਾਰੇ ਸਮਝਾਉਂਦੀ ਹੈ ਜਿਸ ਵਿੱਚ ਦੇਰ-ਸਵੇਰ ਹਰ ਕੋਈ ਫਸਦਾ ਜਾਂਦਾ ਹੈ
ZARZA We are Zarza, the prestigious firm behind major projects in information technology.