"ਗੌਡ ਬਲੈੱਸ": ਆਸਟ੍ਰੇਲੀਆ ਵਿੱਚ ਬੱਲੇ-ਬੱਲੇ ਕਰਵਾ ਗਿਆ ਪੰਜਾਬੀ ਗਾਇਕ ਦਿਲਜੀਤ ਦੁਸਾਂਝ

12/11/2025 1h 0min Temporada 1 Episodio 2564
"ਗੌਡ ਬਲੈੱਸ": ਆਸਟ੍ਰੇਲੀਆ ਵਿੱਚ ਬੱਲੇ-ਬੱਲੇ ਕਰਵਾ ਗਿਆ ਪੰਜਾਬੀ ਗਾਇਕ ਦਿਲਜੀਤ ਦੁਸਾਂਝ

Listen ""ਗੌਡ ਬਲੈੱਸ": ਆਸਟ੍ਰੇਲੀਆ ਵਿੱਚ ਬੱਲੇ-ਬੱਲੇ ਕਰਵਾ ਗਿਆ ਪੰਜਾਬੀ ਗਾਇਕ ਦਿਲਜੀਤ ਦੁਸਾਂਝ"

Episode Synopsis

ਪੰਜਾਬੀ ਸੰਗੀਤ ਦੀ ਵਿਸ਼ਵ ਪੱਧਰੀ ਅਤੇ ਪ੍ਰਭਾਵਸ਼ਾਲੀ ਹਾਜ਼ਰੀ ਲਵਾਉਣ ਵਾਲ਼ੇ ਦਿਲਜੀਤ ਦੁਸਾਂਝ ਨੇ ਆਸਟ੍ਰੇਲੀਆ ਵਿੱਚ ਉਹ ਕਰ ਵਿਖਾਇਆ ਜੋ ਅਜੇ ਤੱਕ ਕੋਈ ਹੋਰ ਭਾਰਤੀ ਗਾਇਕ ਨਹੀਂ ਕਰ ਸਕਿਆ। 
ਆਸਟ੍ਰੇਲੀਆ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ 'ਹਾਊਸਫੁੱਲ' ਸ਼ੋ ਕਰਨ ਦੇ ਨਾਲ਼ ਉਸ ਦੀ ਟੀਮ ਨਾ ਸਿਰਫ ਆਸਟ੍ਰੇਲੀਅਨ ਬਲਕਿ ਸੋਸ਼ਲ ਮੀਡਿਆ 'ਤੇ ਵੀ ਲਗਾਤਾਰ ਸੁਰਖੀਆਂ ਬਟੋਰਦੀ ਰਹੀ। 
ਇਸ ਐਤਵਾਰ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਆਪਣਾ ਆਖਰੀ ਸ਼ੋ ਕਰਨ ਪਿੱਛੋਂ ਦਿਲਜੀਤ ਦੁਸਾਂਝ ਦੀ ਟੀਮ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਲਈ ਰਵਾਨਾ ਹੋ ਗਈ ਹੈ। 
ਕੀ ਤੁਸੀਂ ਉਸਦੇ ਕਿਸੇ ਸ਼ੋ ਦਾ ਹਿੱਸਾ ਬਣੇ? ਅਗਰ ਹਾਂ ਤਾਂ ਉਸਦੇ ਸ਼ੋ ਨੂੰ 10 ਵਿੱਚੋਂ ਕਿੰਨੇ ਨੰਬਰ ਦਿੰਦੇ ਹੋ? 
ਹਾਂਜੀ ਮੈਲਬੌਰਨ ਤੋਂ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਦਿਲਜੀਤ ਦੁਸਾਂਝ ਦੇ ਆਸਟ੍ਰੇਲੀਅਨ ਟੂਰ 'ਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ....

More episodes of the podcast Radio Haanji Podcast